BDC ਕੈਨੇਡੀਅਨ ਉਦਯੋਗਪਤੀਆਂ ਲਈ ਸਮਰਪਿਤ ਬੈਂਕ ਹੈ। ਅਸੀਂ ਵਿਕਾਸ ਦੇ ਹਰ ਪੜਾਅ 'ਤੇ ਛੋਟੇ ਅਤੇ ਮੱਧਮ-ਅਕਾਰ ਦੇ ਕਾਰੋਬਾਰਾਂ ਨੂੰ ਵਿੱਤੀ ਅਤੇ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਦੇ ਹਾਂ। ਇਸ ਵਿੱਚ ਸਹੀ ਕਾਰੋਬਾਰੀ ਸਾਧਨਾਂ ਅਤੇ ਸਰੋਤਾਂ ਤੱਕ ਪਹੁੰਚ ਵੀ ਸ਼ਾਮਲ ਹੈ, ਜਿਵੇਂ ਸਿਖਲਾਈ, ਨੈੱਟਵਰਕਿੰਗ, ਭਾਈਵਾਲੀਆਂ ਅਤੇ ਹੋਰ।
ਇੱਕ ਨਵੇਂ ਕਾਰੋਬਾਰੀ ਵਜੋਂ ਕਾਮਯਾਬ ਹੋਵੋ
ਭਾਵੇਂ ਤੁਸੀਂ ਕਾਰੋਬਾਰ ਦੇ ਮਾਲਕ ਵਜੋਂ ਤਜਰਬੇਕਾਰ ਹੋਵੋ ਜਾਂ ਨਾ ਹੋਵੋ, BDC ਕੈਨੇਡਾ ਵਿੱਚ ਕੰਪਨੀ ਬਣਾਉਣ ਨਾਲ ਜੁੜੀਆਂ ਆਮ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਆਵਾਸੀਆਂ ਦੀ ਮਦਦ ਕਰਦਾ ਹੈ।
- ਥੋੜ੍ਹਾ ਕ੍ਰੈਡਿਟ ਇਤਿਹਾਸ ਹੈ, ਜਾਂ ਕੋਈ ਕ੍ਰੈਡਿਟ ਇਤਿਹਾਸ ਨਹੀਂ ਹੈ
- ਸਥਾਨਕ ਕਾਰੋਬਾਰੀ ਮਾਹੌਲ ਦੀ ਸੀਮਤ ਜਾਣਕਾਰੀ
- ਸੱਭਿਆਚਾਰਕ ਅਤੇ ਭਾਸ਼ਾ ਸੰਬੰਧੀ ਰੁਕਾਵਟਾਂ
ਆਪਣੀ ਕੰਪਨੀ ਦਾ ਵਿਕਾਸ ਕਰਨ ਲਈ $50,000 ਦੀ ਰਕਮ ਤੱਕ ਦੀ ਪਹੁੰਚ ਪ੍ਰਾਪਤ ਕਰੋ
ਕੀ ਤੁਹਾਡੀ ਕੋਈ ਕ੍ਰੈਡਿਟ ਹਿਸਟਰੀ ਨਹੀਂ ਹੈ? ਕੋਈ ਗੱਲ ਨਹੀਂ — ਨਵੇਂ ਆਏ ਵਿਅਕਤੀਆਂ ਲਈ ਸਾਡੇ ਕਾਰੋਬਾਰੀ ਲੋਨ ਬਾਰੇ ਪੁੱਛੋ*।
*ਮਨਜੂਰੀ ਦੇ ਅਧੀਨ ਹੈ।
ਤੁਸੀਂ ਯੋਗ ਹੋ ਜੇਕਰ:
- ਤੁਹਾਨੂੰ ਕੈਨੇਡਾ ਵਿੱਚ ਆਵਾਸ ਕੀਤੇ ਨੂੰ ਤਿੰਨ ਸਾਲ ਤੋਂ ਘੱਟ ਹੋਏ ਹਨ
- ਤੁਹਾਡੇ ਕੋਲ ਕੈਨੇਡਾ ਦਾ ਪਰਮੈਨੈਂਟ ਰੈਜ਼ਿਡੈਂਟ ਸਟੇਟਸ ਹੈ
- ਤੁਹਾਡੇ ਕੋਲ ਇੱਕ ਵਿਵਹਾਰਕ ਕਾਰੋਬਾਰ ਯੋਜਨਾ ਹੈ
ਵਧੀਕ ਵਿੱਤੀ ਵਿਕਲਪ
FUTURPRENEUR CANADA (ਕੈਨੇਡਾ ਦੇ ਭਵਿੱਖੀ ਕਾਰੋਬਾਰੀ)
ਤੁਹਾਨੂੰ ਕਾਰੋਬਾਰ ਸ਼ੁਰੂ ਕੀਤਿਆਂ 24 ਮਹੀਨਿਆਂ ਤੋਂ ਘੱਟ ਸਮਾਂ ਹੋਇਆ ਹੈ ਅਤੇ ਤੁਸੀਂ ਇਸ ਤੋਂ ਆਮਦਨ ਕਮਾ ਰਹੇ ਹੋ
ਨਵੇਂ ਕਾਰੋਬਾਰੀ ਜਿੰਨ੍ਹਾਂ ਦੀ ਉਮਰ 18 ਤੋ 39 ਸਾਲ ਦੇ ਵਿਚਕਾਰ ਹੈ, $75,000 ਅਤੇ 2 ਸਾਲ ਦੀ ਮੈਂਟਰਸ਼ਿਪ ਲਈ ਯੋਗ ਹੋ ਸਕਦੇ ਹਨ
$50,000 ਤੋਂ ਜ਼ਿਆਦਾ ਦੀ ਲੋੜ ਹੈ?
ਤੁਹਾਡਾ ਕਾਰੋਬਾਰ ਘੱਟੋ-ਘੱਟ 12 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਤੁਸੀਂ ਇਸ ਤੋਂ ਆਮਦਨ ਕਮਾ ਰਹੇ ਹੋ
ਤੁਹਾਡੀ ਜ਼ਰੂਰਤ ਮੁਤਾਬਕ ਵਿਉਂਤੀ ਵਿੱਤੀ ਮਦਦ
ਕੈਨੇਡਾ ਵਿੱਚ ਇੱਕ ਨਵੇਂ ਪ੍ਰਵਾਸੀ ਵਜੋਂ ਆਪਣੇ ਕਾਰੋਬਾਰ ਦੀ ਮਲਕੀਅਤ ਪਾਉਣਾ
ਕੈਨੇਡਾ ਵਿੱਚ ਕਾਰੋਬਾਰ ਸ਼ੁਰੂ ਕਰਨ ਬਾਰੇ ਜਾਣੋ
ਸ਼ਬਦਾਵਲੀ ਦੇ ਜਾਣਕਾਰ ਬਣੋ
ਕੈਨਡਾ ਵਿੱਚ ਰੋਜਾਨਾ ਵਰਤੇ ਜਾਣ ਵਾਲੇ ਕਾਰੋਬਾਰ ਸਬੰਧੀ ਸ਼ਬਦਾਂ ਨੂੰ ਸਿੱਖਣ ਲਈ ਸ਼ਬਦਾਵਲੀ ਬ੍ਰਾਉਜ਼ ਕਰੋ।
ਕੈਨੇਡਾ ਵਿੱਚ ਨਵੇਂ ਆਇਆਂ ਲਈ ਕਾਰੋਬਾਰ ਸ਼ੁਰੂ ਕਰਨ ਲਈ 3 ਸੁਝਾਅ
ਨਵੇਂ ਪ੍ਰਵਾਸੀਆਂ ਦੁਆਰਾ ਸਾਮ੍ਹਾਣਾ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਨੂੰ ਪਾਰ ਕਰੋ
ਕਾਰੋਬਾਰ ਯੋਜਨਾ ਕਿਵੇਂ ਤਿਆਰ ਕੀਤੀ ਜਾਵੇ
ਯਕੀਨੀ ਬਣਾਓ ਕਿ ਇਹ ਤੁਹਾਡੀ ਲੋਨ ਐਪਲੀਕੇਸ਼ਨ ਦਾ ਸਮਰਥਨ ਕਰਦੀ ਹੋਵੇ ਅਤੇ ਪ੍ਰਬੰਧਨ ਉਪਕਰਨ ਵਜੋਂ ਕੰਮ ਦਿੰਦੀ ਹੋਵੇ
ਈ-ਲਰਨਿੰਗ
ਕੋਈ ਕਾਰੋਬਾਰ ਕਿਵੇਂ ਸ਼ੁਰੂ ਕਰਨਾ ਹੈ
ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਾਡੀ ਵੀਡੀਓ ਕਲਿਪਾਂ ਅਤੇ ਵਿਹਾਰਕ ਸਲਾਹ ਦਾ ਫਾਇਦਾ ਉਠਾਓ।