logo BDC

ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।

ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।

ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੁੱਛੇ ਜਾਣ ਵਾਲੇ ਸਵਾਲ

ਤੁਹਾਡੇ ਦੁਆਰਾ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਤਿੰਨ ਪ੍ਰਸ਼ਨਾਂ ਦੇ ਉੱਤਰ ਦਿਓ

ਕਾਰੋਬਾਰ ਦੀ ਸ਼ੁਰੂਆਤ ਕਰਨਾ ਇੱਕ ਫਾਇਦੇਮੰਦ ਤਜਰਬਾ ਹੋ ਸਕਦਾ ਹੈ। ਪਰ ਸ਼ਾਇਦ ਇਹ ਹਰੇਕ ਵਿਅਕਤੀ ਲਈ ਸਹੀ ਚੋਣ ਨਾ ਹੋਵੇ। ਇਸ ਬਾਰੇ ਸੋਚਣਾ ਮਹੱਤਵਪੂਰਨ ਹੈ ਕਿ ਉੱਦਮਤਾ ਦੇ ਮੌਕੇ ਅਤੇ ਚੁਣੌਤੀਆਂ ਤੁਹਾਡੀ ਸ਼ਖਸੀਅਤ ਨਾਲ ਮੇਲ ਖਾਂਦੇ ਹਨ ਜਾਂ ਨਹੀਂ।

ਇਹ ਪਤਾ ਲਗਾਉਣ ਲਈ ਕਿ ਉੱਦਮਤਾ ਤੁਹਾਡੇ ਲਈ ਸਹੀ ਹੈ ਜਾਂ ਨਹੀਂ, ਸਾਡੇ ਉੱਦਮਤਾ ਦਾ ਆਨਲਾਈਨ ਸਵੈ-ਮੁਲਾਂਕਣ ਨੂੰ ਅਜ਼ਮਾ ਕੇ ਸ਼ੁਰੂਆਤ ਕਰੋ।

ਇਸ ਤੋਂ ਬਾਅਦ, ਖੁਦ ਤੋਂ ਇਹ ਤਿੰਨ ਅਹਿਮ ਪ੍ਰਸ਼ਨ ਪੁੱਛੋ।

1. ਕੀ ਤੁਹਾਡਾ ਸੁਝਾਅ ਮੌਲਿਕ ਹੈ?

ਜੇ ਤੁਹਾਡਾ ਸੁਝਾਅ ਨਵੀਨਤਾਕਾਰੀ ਹੈ, ਤਾਂ ਸ਼ਾਇਦ ਤੁਸੀਂ ਇਹ ਪਤਾ ਲਗਾਉਣਾ ਚਾਹੋ ਕਿ ਕੀ ਹੋਰਨਾਂ ਵੱਲੋਂ ਇਸ ਦੀ ਨਕਲ ਕੀਤੇ ਜਾਣ ਤੋਂ ਰੋਕਣ ਲਈ ਇਸ ਨੂੰ ਬੌਧਿਕ ਸੰਪਤੀ ਸੁਰੱਖਿਆ ਦੀ ਲੋੜ ਹੈ।

ਜੇ ਤੁਹਾਡਾ ਉਤਪਾਦ ਜਾਂ ਸੇਵਾ ਮੌਲਿਕ ਨਹੀਂ ਹੈ, ਤਾਂ ਆਪਣੇ ਆਪ ਤੋਂ ਪੁੱਛੋ ਕੀ ਤੁਸੀਂ ਆਪਣੇ ਆਪ ਨੂੰ ਬਜ਼ਾਰ ਵਿੱਚ ਵੱਖਰਾ ਕਿਵੇਂ ਦਿਖਾਉਣ ਜਾ ਰਹੇ ਹੋ।

2. ਤੁਸੀਂ ਪੈਸਾ ਕਿਵੇਂ ਕਮਾਓਗੇ?

ਆਪਣੇ ਟੀਚੇ ਵਾਲੇ ਬਜ਼ਾਰ ਅਤੇ ਆਮਦਨ ਦੇ ਸ੍ਰੋਤਾਂ ਬਾਰੇ ਸੋਚਣਾ ਮਹੱਤਵਪੂਰਨ ਹੈ। ਇਹਨਾਂ ਚਾਰ ਪ੍ਰਸ਼ਨਾਂ ਬਾਰੇ ਵਿਚਾਰ ਕਰੋ:

  • ਤੁਹਾਡੇ ਟੀਚਾ ਗਾਹਕ ਕੌਣ ਹਨ?
  • ਉਹ ਕਿੰਨਾ ਭੁਗਤਾਨ ਕਰਨ ਲਈ ਤਿਆਰ ਹਨ?
  • ਤੁਹਾਡੇ ਉਤਪਾਦ ਜਾਂ ਸੇਵਾ ਬਜ਼ਾਰ ਵਿੱਚ ਕਿਵੇਂ ਪਹੁੰਚਾਏ ਜਾਣਗੇ?
  • ਕੀ ਤੁਸੀਂ ਆਪਣੇ ਉਤਪਾਦ ਜਾਂ ਸੇਵਾ ਦਾ ਵਿਕਾਸ, ਉਤਪਾਦਨ, ਪੈਕੇਜਿੰਗ, ਵੇਚ ਅਤੇ ਵੰਡ ਆਪ ਕਰੋਗੇ ਜਾਂ ਕਿਸੇ ਹੋਰ ਕਾਰੋਬਾਰ ਦੀ ਭਾਈਵਾਲੀ ਵਿੱਚ ਕਰੋਗੇ?

3. ਤੁਹਾਨੂੰ ਕਿਹੜੇ ਸ੍ਰੋਤਾਂ ਦੀ ਲੋੜ ਹੈ?

ਇਸ ਤੋਂ ਬਾਅਦ, ਇਸ ਬਾਰੇ ਸੋਚੋ ਕਿ ਤੁਹਾਨੂੰ ਕਿਹੜੇ ਸ੍ਰੋਤਾਂ ਦੀ ਲੋੜ ਹੋਵੇਗੀ। ਤੁਹਾਨੂੰ ਇਸ ਬਾਰੇ ਪਤਾ ਲਗਾਉਣਾ ਚਾਹੀਦਾ ਹੈ ਕਿ ਕਿੰਨੇ ਕਰਮਚਾਰੀਆਂ ਨੂੰ ਕੰਮ ’ਤੇ ਰੱਖਣ ਦੀ ਲੋੜ ਹੈ, ਬਜ਼ਾਰ ਵਿੱਚ ਸ਼ੁਰੂਆਤ ਕਰਨ ਲਈ ਤੁਹਾਡੀ ਸਮਾਂ-ਰੇਖਾ ਕੀ ਹੈ, ਅਤੇ ਇੱਕ ਵਾਰ ਦੇ ਅਤੇ ਵਾਰ-ਵਾਰ ਖਰਚੇ ਕਿੰਨੇ ਹਨ। ਕਿਰਾਏ, ਦਫ਼ਤਰ, ਸਪਲਾਈਆਂ ਅਤੇ ਬੀਮੇ ਵਰਗੇ ਉੱਪਰਲੇ ਖਰਚਿਆਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਓ।

ਪਹਿਲੇ ਸਾਲ ਲਈ ਆਪਣੀ ਅਨੁਮਾਨਤ ਆਮਦਨ ਦਾ ਨਿਰਧਾਰਣ ਕਰੋ। ਆਪਣੇ ਬਜ਼ਾਰ ਦੇ ਆਕਾਰ, ਉਦਯੋਗ ਦੇ ਰੁਝਾਨਾਂ ਅਤੇ ਆਪਣੇ ਸੰਭਾਵੀ ਬਜ਼ਾਰੀ ਹਿੱਸੇ ਨੂੰ ਆਪਣੇ ਅਨੁਮਾਨ ਦਾ ਆਧਾਰ ਬਣਾਓ।

Share

v17.9.0.10395